About Us

Adhering to the core values of journalism, “Khabarwale.in News Portal” is raising its voice to the masses through the latest technology by embracing the medium of modern journalism.

Launched in April 2018, this news portal is playing a leading role in the media of its kind and is setting new horizons of investigative journalism day by day. We, from the very beginning, have shunned the flattery in journalism to cope up with the decline in ethics of journalism and are abide to bring to the fore the real facts behind every apparent news for attracting the attention of the common people. It is so difficult to uphold the principles of journalism at a time when business houses are struggling to take over the fourth pillar of democracy, but Khabarwaale.com news portal assures its readers that pro-people journalism will always be our priority.

About Editor-in-Chief:
Editor-in-Chief of Khabarwaale.com News Portal Mr. Parminder Singh Jatpuri has covered various regions of the state of Punjab through different newspapers in his 25 years journalistic journey. He started his career as a journalist with the vernacular newspaper ‘Ajj Di Awaaz’, then worked with ‘Ajit’ (Punjabi) and for the English newspaper ‘Hindustan Times’ from Ludhiana (Rural). During this period, Mr. Jatpuri has established his name in the field of journalism by bringing out many investigative stories and conducted sting operations. He also served as an Associate Editor of the Delhi-based English magazine “U-Turn Times” besides publishing his own English monthly magazine ‘Fact Recorder’ for almost two years. Gauging the pulse of the readers in the age of computerization and hi-tech of the media, Mr. Parminder Singh Jatpuri has adopted online media like modern tool to disseminate his news worthy ideas to the people. Your support will always be needed in this initiative.


Hindi/Punjabi Version (Gurmukhi):

ਪੱਤਰਕਾਰੀ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ‘‘ਖ਼ਬਰਵਾਲੇ ਡਾਟ ਕਾਮ ਨਿਊਜ਼ ਪੋਰਟਲ’’ ਆਧੁਨਿਕ ਪੱਤਰਕਾਰਤਾ ਦੇ ਮਾਧਿਅਮਾਂ ਦਾ ਧਾਰਣੀ ਬਣਦਿਆਂ ਨਵੀਨਤਮ ਤਕਨਾਲੌਜੀ ਰਾਹੀਂ ਲੋਕਾਂ ਤੱਕ ਆਪਣਾ ਹੋਕਾ ਬੁਲੰਦ ਕਰ ਰਿਹਾ ਹੈ।

ਅਪ੍ਰੈਲ 2018 ਨੂੰ ਸਥਾਪਤ ਕੀਤਾ ਗਿਆ ਇਹ ਨਿਊਜ਼ ਪੋਰਟਲ ਆਪਣੀ ਤਰ੍ਹਾਂ ਦੇ ਪੱਤਰਕਾਰਤਾ ਮਾਧਿਅਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਦਾ ਹੋਇਆ ਨਿੱਤ ਦਿਨ ਖੋਜੀ ਪੱਤਰਕਾਰੀ ਦੇ ਨਵੇਂ ਦਿਸਹੱਦੇ ਕਾਇਮ ਕਰ ਰਿਹਾ ਹੈ। ਅਸੀਂ ਪੱਤਰਕਾਰਤਾ ਵਿੱਚ ਆ ਰਹੇ ਨਿਘਾਰ ਨੂੰ ਖ਼ਤਮ ਕਰਨ ਲਈ, ਪੱਤਰਕਾਰੀ ਵਿੱਚ ਮੱਲੋ-ਮੱਲੀ ਆ ਵੜੀ ਚਾਪਲੂਸੀ ਤੋਂ ਸ਼ੁਰੂ ਤੋਂ ਹੀ ਕਿਨਾਰਾ ਕੀਤਾ ਹੋਇਆ ਹੈ ਅਤੇ ਹਰ ਜ਼ਾਹਰਾ ਖ਼ਬਰ ਦੇ ਪਿਛੋਕੜ ਵਿਚਲੇ ਅਸਲ ਤੱਥਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਖ਼ਬਰ ਦੀ ਪੜਚੋਲ ਦਾ ਅਸਲ ਜ਼ਿੰਮਾ ਉਨ੍ਹਾਂ ਦੇ ਵਿਚਾਰਾਂ ‘ਤੇ ਛੱਡਦੇ ਹਾਂ। ਅਜੋਕੇ ਦੌਰ ਵਿੱਚ ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਕਾਰੋਬਾਰੀ ਘਰਾਣੇ ਜਦੋਂ ਆਪਣਾ ਕਬਜ਼ਾ ਜਮਾਉਣ ਲਈ ਬਜ਼ਿੱਦ ਹਨ ਤਾਂ ਅਜਿਹੇ ਸਮੇਂ ਵਿੱਚ ਪੱਤਰਕਾਰਤਾ ਦੇ ਅਸੂਲਾਂ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ ਪਰ ‘‘ਖ਼ਬਰਵਾਲੇ ਡਾਟ ਕਾਮ ਨਿਊਜ਼ ਪੋਰਟਲ’’ ਆਪਣੇ ਪਾਠਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਲੋਕ-ਪੱਖੀ ਪੱਤਰਕਾਰੀ ਹਮੇਸ਼ਾ ਸਾਡੀ ਪਹਿਲ ਰਹੇਗੀ।

ਮੁੱਖ ਸੰਪਾਦਕ ਬਾਰੇ:
ਖ਼ਬਰਵਾਲੇ ਡਾਟ ਕਾਮ ਨਿਊਜ਼ ਪੋਰਟਲ ਦੇ ਮੁੱਖ ਸੰਪਾਦਕ ਸ. ਪਰਮਿੰਦਰ ਸਿੰਘ ਜੱਟਪੁਰੀ ਆਪਣੇ 25 ਸਾਲਾਂ ਦੇ ਪੱਤਰਕਾਰੀ ਦੇ ਸਫ਼ਰ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਅਖ਼ਬਾਰਾਂ ਵਿੱਚ ਰਹਿੰਦਿਆਂ ਪੰਜਾਬ ਦੇ ਵੱਖੋ-ਵੱਖ ਖ਼ਿੱਤਿਆਂ ਨੂੰ ਕਵਰ ਕਰ ਚੁੱਕੇ ਹਨ। ਉਹ ਪੰਜਾਬੀ ਅਖ਼ਬਾਰ ‘ਅੱਜ ਦੀ ਆਵਾਜ਼’ ਤੋਂ ਪੱਤਰਕਾਰੀ ਦੀ ਸ਼ੁਰੂਆਤ ਕਰਕੇ, ‘ਅਜੀਤ’ (ਪੰਜਾਬੀ) ਅਤੇ ਫਿਰ ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਲਈ ਲੁਧਿਆਣਾ (ਦਿਹਾਤੀ) ਤੋਂ ਪੱਤਰਕਾਰੀ ਕਰ ਚੁੱਕੇ ਹਨ। ਇਸ ਅਰਸੇ ਦੌਰਾਨ ਸ. ਜੱਟਪੁਰੀ ਨੇ ਕਈ ਖੋਜੀ ਖ਼ਬਰਾਂ ਨਸ਼ਰ ਕੀਤੀਆਂ ਅਤੇ ਸਟਿੰਗ ਅਪ੍ਰੇਸ਼ਨ ਕਰਕੇ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਸਥਾਨ ਬਣਾਇਆ। ਇਸ ਤੋਂ ਇਲਾਵਾ ਦਿੱਲੀ ਦੇ ਅੰਗਰੇਜ਼ੀ ਰਸਾਲੇ ‘ਯੂ-ਟਰਨ ਟਾਈਮਜ਼’ ਵਿੱਚ ਬਤੌਰ ਐਸੋਸੀਏਟ ਐਡੀਟਰ ਆਪਣੀਆਂ ਸੇਵਾਵਾਂ ਦਿੱਤੀਆਂ। ਸ. ਜੱਟਪੁਰੀ ਨੇ ਕਰੀਬ ਦੋ ਸਾਲ ਆਪਣਾ ਅੰਗਰੇਜ਼ੀ ਮਹੀਨਾਵਾਰ ਰਸਾਲਾ ‘ਫ਼ੈਕਟ ਰਿਕਾਰਡਰ’ ਵੀ ਪ੍ਰਕਾਸ਼ਤ ਕੀਤਾ। ਮੀਡੀਆ ਦੇ ਕੰਪਿਊਟਰੀਕਰਨ ਅਤੇ ਹਾਈਟੈਕ ਹੋਣ ਦੇ ਦੌਰ ਵਿੱਚ ਪਾਠਕਾਂ ਦੀ ਨਬਜ਼ ਫੜਦਿਆਂ ਮੁੱਖ ਸੰਪਾਦਕ ਸ. ਪਰਮਿੰਦਰ ਸਿੰਘ ਜੱਟਪੁਰੀ ਨੇ ਆਨਲਾਈਨ ਮੀਡੀਆ ਜਿਹੇ ਆਧੁਨਿਕ ਸਾਧਨ ਨੂੰ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣਾਇਆ ਹੈ। ਤੁਹਾਡੇ ਲਈ ਉਲੀਕੀ ਇਸ ਪਹਿਲਕਦਮੀ ਵਿੱਚ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹੇਗੀ।

ਪ੍ਰਬੰਧਕ

Address : Major Tower, F-470/471 GF , Phase VIII-B Sector 74, S.A.S. Nagar (Mohali, PB)